ਉਧੜੀ ਜੁੱਤੀ ਟੁੱਟੀਆਂ ਚਪਲਾਂ ਚੋਂਦੇ ਕੋਠੇ ਮਾਰ ਗਏ
ਬਿਜਲੀ ਦੇ ਕੱਟ ਰੋਂਦੇ ਨੇ ਜੱਟ ਓ ਲੀਡਰ ਸ਼ੀਡਰ ਮਾਰ ਗੇ
ਨਰਮੇ ਨੂੰ ਸੁੰਡੀ ਆੜਤ ਦੀ ਕੁੰਡੀ
ਕੁਝ ਟੌਪਿਕ ਤੇ ਲੀਡਰ ਮਾਰ ਗਏ
ਓਏ ਯਾਰ ਪਤੰਦਰਾ ਘੱਟ ਨਾ ਕੀਤੀ ਪਰ ਬਲਜੀਤੇ ਹੁਣੀ ਸਹਾਰ ਗਏ
ਹੋ ਗੇੜਾ ਸੋਹਣੀਏ ਕਨੇਡਾ ਵਲ ਕੱਢ ਆਉਣ ਦੇ
ਨੀ ਕੰਡਾ ਡਾਲਰ ਵਾਲਾ ਵੀ ਮੈਨੂੰ ਕੱਢ ਆਓਂਣ ਦੇ
ਹਾੜੀ ਸੌਣੀ ਚੋਂ ਕਦੇ ਨਾ ਕੁਝ ਬਚਿਆ ਨੀ ਮੁੰਡਾ ਕਰਜ਼ੇ ਚ ਫਸਿਆ ਪਿਆ
ਕਿਥੋ ਲੈ ਦਾ ਤੈਨੂੰ ਚੁੰਨੀ ਚੀਨ ਮੀਂਨ ਦੀ
ਮੇਰਾ ਚਾਦਰਾ ਵੀ ਘਸਿਆ ਪਿਆ
ਕਿਥੋ ਲੈ ਦਾ ਤੈਨੂੰ ਚੁੰਨੀ ਚੀਨ ਮੀਂਨ ਦੀ
ਮੇਰਾ ਚਾਦਰਾ ਵੀ ਚਸਿਆ ਪੇਆ
ਸਾਂਝੀ ਕੱਟੀ ਸੀ ਕਾਲੋਨੀ ਸ਼ਹਿਰ ਕੋਲੇ ਸੋਹਣੀਏ
ਵਿਚੋਂ ਨਿਕਲ ਗੀ ਲਾਈਨ ਹੋ ਗਏ ਕੋਲੇ ਸੋਹਣੀਏਂ
ਸਾਂਝੀ ਕੱਟੀ ਸੀ ਕਾਲੋਨੀ ਸ਼ਹਿਰ ਕੋਲੇ ਸੋਹਣੀਏ
ਵਿਚੋਂ ਨਿਕਲ ਗੀ ਲਾਈਨ ਹੋ ਗਏ ਕੋਲੇ ਸੋਹਣੀਏਂ
ਕੰਮ ਡੇਅਰੀ ਦਾ ਵੀ ਫੇਲ ਹੋਇਆ ਬਾਪੂ ਦਾ
ਰੱਸਾ ਬੈਂਕਾਂ ਨੇ ਕੱਸਿਆ ਪਿਆ
ਕਿਥੋ ਲੈ ਦਾ ਤੈਨੂੰ ਚੁੰਨੀ ਚੀਨ ਮੀਂਨ ਦੀ
ਮੇਰਾ ਚਾਦਰਾ ਵੀ ਘਸਿਆ ਪਿਆ
ਕਿਥੋ ਲੈ ਦਾ ਤੈਨੂੰ ਚੁੰਨੀ ਚੀਨ ਮੀਂਨ ਦੀ
ਮੇਰਾ ਚਾਦਰਾ ਵੀ
ਸਾਡਾ ਗੰਡੇ ਨਾਲ ਟੁਕ ਫਿਕਰ ਹੰਢਾਈ ਦਾ
ਹੁਣ ਫੁਲਕਾ ਵੀ ਬੀਬਾ ਸਰਫ਼ੇ ਨਾ ਖਾਈਦਾ
ਸਾਡਾ ਗੰਡੇ ਨਾਲ ਟੁਕ ਫਿਕਰ ਹੰਢਾਈ ਦਾ
ਹੁਣ ਫੁਲਕਾ ਵੀ ਬੀਬਾ ਸਰਫ਼ੇ ਨਾ ਖਾਈਦਾ
ਸ਼ਾਹੂਕਾਰਾਂ ਦਾ ਵਿਆਜ਼ ਜੀਓਣ ਜੋਗੀਏ ਹੱਡਾ ਵਿੱਚ ਰਚਿਆ ਪਿਆ
ਕਿਥੋ ਲੈ ਦਾ ਤੈਊ ਚੁੰਨੀ ਚੀਨ ਮੀਂਨ ਦੀ
ਮੇਰਾ ਚਾਦਰਾ ਵੀ ਘਸਿਆ ਪਿਆ
ਕਿਥੋ ਲੈ ਦਾ ਤੈਨੂੰ ਚੁੰਨੀ ਚੀਨ ਮੀਂਨ ਦੀ
ਮੇਰਾ ਚਾਦਰਾ ਵੀ ਘਸਿਆ ਪਿਆ
ਨਿੱਤ ਅਮਨੇ ਨਾ ਕਰਦਾ ਸਲਾਹ ਵੀਤ ਨੀ
ਕਹਿੰਦਾ ਲਗਦਾ ਏ ਹੋ ਜਾਣਾ ਗੀਤ ਹਿੱਟ ਨੀ
ਨਿੱਤ ਅਮਨੇ ਨਾ ਕਰਦਾ ਸਲਾਹ ਵੀਤ ਨੀ
ਕਹਿੰਦਾ ਲਗਦਾ ਏ ਹੋ ਜਾਣਾ ਗੀਤ ਹਿੱਟ ਨੀ
ਗੀਤਕਾਰੀ ਚੋ ਕਦੇ ਨਾ ਕੁਝ ਬਚਿਆ
ਨੀ ਮੁੰਡਾ ਕੌਕਿਆ ਦਾ ਖਿੱਝਿਆ ਪਿਆ
ਕਿਥੋ ਲੈ ਦਾ ਤੈਨੂੰ ਚੁੰਨੀ ਚੀਨ ਮੀਂਨ ਦੀ
ਮੇਰਾ ਚਾਦਰਾ ਵੀ ਘਸਿਆ ਪਿਆ
ਕਿਥੋ ਲੈ ਦਾ ਤੈਨੂੰ ਚੁੰਨੀ ਚੀਨ ਮੀਂਨ ਦੀ
ਮੇਰਾ ਚਾਦਰਾ ਵੀ ਘਸਿਆ ਪਿਆ