ਕੋਮਲ ਜਈਆਂ ਕਲੀਆਂ ਤੇਰੇ,ਕੂਲੇ ਜਯੇ ਅੰਗ ਕੁੜੇ
ਪੌਣਾਂ ਵਿਚ ਮਹਿਕ ਖਿਲਾਰੇਂ, ਜਿਵੇਂ ਗੁਲਕੰਦ ਕੁੜੇ
ਹਸਦੀਂ ਦੰਦ ਸੁੱਚੇ ਮੋਤੀ, ਚਮਕਣ ਜਿਓਂ ਤਾਰੇ ਨੀ
ਸੀਤਲ ਜਿਹਾ ਜੋਬਨ ਤੇਰਾ, ਸੂਰਜ ਨੂੰ ਠਾਰੇ ਨੀ
ਤੁਰਦੀ ਜਦ ਲੱਕ ਲਚਕ ਕੇ, ਮੋਰਨੀ ਹਰਦੀ ਏ
ਵੇਖ ਕੇ ਤੌਰ ਜੱਟੀ ਦੀ ਮੁਰਗਾਬੀ ਡਰਦੀ ਏ
ਕਾਲੇ ਜਿਉਂ ਵਾਲ ਘਟਾ ਨੇ, ਅੰਬਰਾਂ ਵਿੱਚ ਛਾਈਆਂ ਨੇ
ਪਰੀਆਂ ਵੀ ਝਲਕ ਤੇਰੀ ਲਈ, ਅਰਸ਼ਾਂ ਤੋਂ ਆਈਆਂ ਨੇ
ਸਾਗਰ ਦੇ ਮੋਤੀ ਨਾਲੋਂ, ਸੁੱਚਮ ਐ ਰੂਪ ਨੀ ਤੇਰਾ
ਵਾਸ਼ਨਾ ਇੱਤਰ ਘੋਲੇਂ, ਮਹਿਕਾਂ ਜਿਓਂ ਪਾਇਆ ਘੇਰਾ
ਨੇਤ੍ਰ ਜਿਓਂ ਮੱਧ ਨਸ਼ੀਲੀ, ਰੱਖੀ ਇੱਕ ਚਾਟੀ ਨੀ
ਕੁਦਰਤ ਵੀ ਆਸ਼ਿਕ ਹੋਜੇ, ਮਾਰੇ ਜੇ ਝਾਤੀ ਨੀ
ਬਦਨ ਦੀ ਗੱਲ ਕੀ ਕਰਨੀਂ,ਚੀਤੇ ਜਿਓਂ ਲੱਕ ਨੀ ਤੇਰਾ
ਖ਼ਲਕਤ ਨੂੰ ਕਹਿੰਦੀ ਫਿਰਦੀਂ,""ਪ੍ਰੀਤ"" ਤੇ ਹੱਕ ਐ ਮੇਰਾ
ਜੀਹਨੇਂ ਲਾ ਰੀਝ ਬਣਾਇਆ, ਚੰਦਰਾ ਹੋ ਲੋਭੀ ਜਾਏ
ਖ਼ਾਰੇ ਨੂੰ ਚਾਸ਼ ਬਣਾਉਂਦੇ, ਬੋਲ ਸਰੋਦੀ ਜਏ