ਸੁਣ ਚਾਨਣ ਦੇ ਪਰਛਾਵੇਂ, ਕਾਹਤੋਂ ਐਵੇਂ ਰੁੱਸੀ ਜਾਵੇ?
ਚਾਨਣ ਦੇ ਪਰਛਾਵੇਂ, ਕਾਹਤੋਂ ਐਵੇਂ ਰੁੱਸੀ ਜਾਵੇ?
ਤੇਰੇ ਲਈ ਧੁੱਪ ਮਨਜ਼ੂਰ ਮੈਨੂੰ, ਬਸ ਤੂੰ ਖੜ੍ਹ ਜਾਵੇ ਛਾਵੇਂ
ਸੁਣ ਚਾਨਣ ਦੇ ਪਰਛਾਵੇਂ, ਕਾਹਤੋਂ ਐਵੇਂ ਰੁੱਸੀ ਜਾਵੇ? ਹੋ-ਓ
ਤੇਰਾ ਗੁੱਸਾ ਉਚਾ ਬੱਦਲਾਂ ਤੋਂ, ਮੈਂ ਸਾਦੀ ਖੁਲ੍ਹੀ ਕਿਤਾਬ ਜਹੀ
ਤੂੰ ਡੂੰਘਿਆਂ ਨਜ਼ਮਾਂ ਵਰਗਾ ਏ, ਮੈਂ ਸ਼ੁੱਧ ਬਿਲਾਵਲ ਰਾਗ ਜਹੀ
ਕੇਰਾਂ ਪੂਰੀ ਪੜ੍ਹ ਲੈ ਮੈਨੂੰ, ਫ਼ੇਰ ਮਗਰੋਂ ਛੱਡ ਦਈ ਭਾਵੇਂ
ਸੁਣ ਚਾਨਣ ਦੇ ਪਰਛਾਵੇਂ, ਕਾਹਤੋਂ ਐਵੇਂ ਰੁੱਸੀ ਜਾਵੇ? ਹੋ-ਓ
ਕੋਸੀ ਜਿਹੀ ਪਹਿਲੀ ਕਿਰਨ ਜਿਵੇਂ ਧਰਤੀ ਦੀ ਹਿੱਕ ਨੂੰ ਛੋਂਹਦੀ ਏ
ਐਦਾਂ ਨਿਘ ਦਿੰਦੀ ਤੇਰੀ ਤੱਕਣੀ ਵੇ, ਕੁੜੀ ਇਸ਼ਕ ਦੇ ਨਗਮੇ ਗਾਉਂਦੀ ਏ
ਤਾਬੀਰ ਤੂੰ ਜੱਸੜਾ ਖ਼ਾਬਾਂ ਦੀ ਹੁਣ ਸੱਚ ਜੋ ਹੁੰਦੀ ਜਾਵੇ
ਸੁਣ ਚਾਨਣ ਦੇ ਪਰਛਾਵੇਂ, ਕਾਹਤੋਂ ਐਵੇਂ ਰੁੱਸੀ ਜਾਵੇ? ਹੋ-ਓ
ਤੂੰ ਇਸ਼ਕ ਮੇਰਾ, ਤਮਸੀਲ ਮੇਰੀ, ਤੂੰ ਲਹਿਜ਼ਾ ਤੇ ਤਹਿਜ਼ੀਬ ਮੇਰੀ
ਤੇਰੇ 'ਤੇ ਬਸ ਮੈਂ ਕਾਬਜ਼ ਹਾਂ, ਹੱਕਦਾਰੀ ਕਰ ਤਜਦੀਦ ਮੇਰੀ
ਇਕ ਕਿਲਾ ਸੰਧੂਰੀ ਰੰਗ ਵਾਲ਼ਾ ਜਿੱਥੇ ਨਾਲ ਤੇਰੇ ਲੈ ਜਾਵੇ
ਸੁਣ ਚਾਨਣ ਦੇ ਪਰਛਾਵੇਂ, ਕਾਹਤੋਂ ਐਵੇਂ ਰੁੱਸੀ ਜਾਵੇ? ਹੋ-ਓ