ਓ ਯਾਰਾਂ ਦੀ ਮਹਿਫ਼ਿਲ ਵਿਚ ਬਹਿ ਕੇ
ਯਾਰਾਂ ਦੀ ਮਹਿਫ਼ਿਲ ਵਿਚ ਬਹਿ ਕੇ
ਲੈ ਕੇ ਤੇਰਾ ਨਾ
ਇੱਕ ਵਾਰੀ ਤੇ ਦੱਸ ਜਾ
ਤੈਨੂੰ ਯਾਦ ਕਰਾਂ ਕੇ ਨਾ ਨੀ
ਇੱਕ ਵਾਰੀ ਤੇ ਦੱਸ ਜਾ
ਤੈਨੂੰ ਯਾਦ ਕਰਾਂ ਕੇ ਨਾ
ਓ ਨਿਤ ਯਾਰਾਂ ਨੂੰ ਯਾਰ ਮਿਲਣਗੇ
ਲੱਗ ਕੇ ਸੀਨੇਂ ਨਾਲ ਮਿਲਣਗੇ
ਨਿਤ ਯਾਰਾਂ ਨੂੰ ਯਾਰ ਮਿਲਣਗੇ
ਲੱਗ ਕੇ ਸੀਨੇਂ ਨਾਲ ਮਿਲਣਗੇ
ਮੈਂ ਪਾਪੀ ਦੇ ਦਿਲ ਦੇ ਵੇਹੜੇ
ਮੈਂ ਪਾਪੀ ਦੇ ਦਿਲ ਦੇ ਵੇਹੜੇ
ਹੋਣੀ ਸੁਣਨ ਸਰਾਂ
ਇੱਕ ਵਾਰੀ ਤਾ ਦੱਸ ਜਾ
ਤੈਨੂੰ ਯਾਦ ਕਰਾਂ ਕੇ ਨਾ ਨੀ
ਇੱਕ ਵਾਰੀ ਤਾ ਦੱਸ ਜਾ
ਤੈਨੂੰ ਯਾਦ ਕਰਾਂ ਕੇ ਨਾ
ਇਹ ਵੀ ਦੱਸ ਜਾ ਸੌਣ ਮਹੀਨੇ
ਨੂੰ ਦੋ ਤਾਨ੍ਹੇ ਮਾਰ ਲਵਾਂ
ਇਹ ਵੀ ਦੱਸ ਜਾ ਸੌਣ ਮਹੀਨੇ
ਨੂੰ ਦੋ ਤਾਨ੍ਹੇ ਮਾਰ ਲਵਾਂ
ਮਿਣੀਆਂ ਮਿਣੀਆਂ ਕੰਨਿਆਂ ਦੇ ਵਿਚ
ਤੱਪਦਾ ਸੀਨਾ ਠਾਰ ਲਵਾਂ
ਮਿਣੀਆਂ ਮਿਣੀਆਂ ਕੰਨਿਆਂ ਦੇ ਵਿਚ
ਤੱਪਦਾ ਸੀਨਾ ਠਾਰ ਲਵਾਂ
ਜੇ ਪਰ ਰਾਤੀਂ ਨੀਂਦ ਨਾ ਆਵੇ
ਜੇ ਪਰ ਰਾਤੀਂ ਨੀਂਦ ਨਾ ਆਵੇ
ਤਾਂ ਤਾਰੇ ਗਿਣ ਲਾ
ਇੱਕ ਵਾਰੀ ਤਾ ਦੱਸ ਜਾ ਤੈਨੂੰ ਯਾਦ ਕਰਾਂ ਕੇ ਨਾ ਨੀ
ਇੱਕ ਵਾਰੀ ਤਾ ਦੱਸ ਜਾ ਤੈਨੂੰ ਯਾਦ ਕਰਾਂ ਕੇ ਨਾ
ਦੱਸ ਦੇ ਦਿਲ ਦੀ ਠੱਠੀ ਕੰਧ ਨਾਲ
ਰੋਕੂ ਕਿਵੇਂ ਬਹਾਰਾਂ ਨੂੰ
ਦੱਸ ਦੇ ਦਿਲ ਦੀ ਠੱਠੀ ਕੰਧ ਨਾਲ
ਰੋਕੂ ਕਿਵੇਂ ਬਹਾਰਾਂ ਨੂੰ
ਭੁੱਲ ਭੁਲੇਖੇ ਜੇ ਪੁੱਛ ਬੈਠੇ
ਕੀ ਆਖੂਗਾ ਯਾਰਾਂ ਨੂੰ
ਭੁੱਲ ਭੁਲੇਖੇ ਜੇ ਪੁੱਛ ਬੈਠੇ
ਕੀ ਆਖੂਗਾ ਯਾਰਾਂ ਨੂੰ
ਚੱਲ ਸਮਝ ਜਾਣਗੇ ਆਪੇ
ਚੱਲ ਸਮਝ ਜਾਣਗੇ ਆਪੇ
ਦਿਲ ਦੀ ਸੁਣਨੀ ਵੇਖ ਸਰਾਂ
ਇੱਕ ਵਾਰੀ ਤਾ ਦੱਸ ਜਾ ਤੈਨੂੰ ਯਾਦ ਕਰਾਂ ਕੇ ਨਾ ਨੀ
ਇੱਕ ਵਾਰੀ ਤਾ ਦੱਸ ਜਾ ਤੈਨੂੰ ਯਾਦ ਕਰਾਂ ਕੇ ਨਾ
ਇਹ ਵੀ ਦੱਸ ਜਾ ਅੰਬਰ ਉੱਤੇ
ਕਦ ਕੂੰਜਾਂ ਕਰਲਾਉਣ ਗਈਆਂ
ਇਹ ਵੀ ਦੱਸ ਜਾ ਅੰਬਰ ਉੱਤੇ
ਕਦ ਕੂੰਜਾਂ ਕਰਲਾਉਣ ਗਈਆਂ
ਮਾਘ ਮਹੀਨੇ ਕਾਲੀਆਂ ਰਾਤਾਂ
ਪੱਛ ਕਾਲਜੇ ਲਾਉਣ ਗਈਆਂ
ਮਾਘ ਮਹੀਨੇ ਕਾਲੀਆਂ ਰਾਤਾਂ
ਪੱਛ ਕਾਲਜੇ ਲਾਉਣ ਗਈਆਂ
ਦੱਸ 'ਅਲਬੇਲਾ' ਕਿਵੇਂ ਉਡਾਉ
ਦੱਸ 'ਅਲਬੇਲਾ' ਕਿਵੇਂ ਉਡਾਉ
ਜਾ ਕਰਲਾਉ ਕਾਂ
ਇੱਕ ਵਾਰੀ ਤਾ ਦੱਸ ਜਾ ਤੈਨੂੰ ਯਾਦ ਕਰਾਂ ਕੇ ਨਾ ਨੀ
ਇੱਕ ਵਾਰੀ ਤਾ ਦੱਸ ਜਾ ਤੈਨੂੰ ਯਾਦ ਕਰਾਂ ਕੇ ਨਾ ਨੀ
ਇੱਕ ਵਾਰੀ ਤਾ ਦੱਸ ਜਾ ਤੈਨੂੰ ਯਾਦ ਕਰਾਂ ਕੇ ਨਾ