ਹਾਏ, ਮੰਨਿਆ ਕਿ ਸੋਹਣੇ ਓ, ਪਰ ਆਕੜਾਂ ਦਿਖਾਇਆ ਨਾ ਕਰੋ
ਚੱਲੋ, ਮੰਨ ਲਿਆ ਸੋਹਣੇ ਓ, ਪਰ ਆਕੜਾਂ ਦਿਖਾਇਆ ਨਾ ਕਰੋ
ਸਾਡੇ ਦਿਲ 'ਤੇ ਅਦਾਵਾਂ ਦੇ...
ਦਿਲ 'ਤੇ ਅਦਾਵਾਂ ਦੇ ਤੀਰ ਮਾਰ-ਮਾਰ ਜਾਇਆ ਨਾ ਕਰੋ
ਹਾਏ, ਮੰਨਿਆ ਕਿ ਸੋਹਣੇ ਓ, ਪਰ ਆਕੜਾਂ ਦਿਖਾਇਆ ਨਾ ਕਰੋ
ਚੱਲੋ, ਮੰਨਿਆ ਕਿ ਸੋਹਣੇ ਓ, ਪਰ ਆਕੜਾਂ ਦਿਖਾਇਆ ਨਾ ਕਰੋ
ਇੱਕ ਝੱਲਕ ਦੀ ਖਾਤਿਰ ਕਰਦੇ, ਕੰਮ ਭੁੱਲਾ ਕੇ ਸਾਰੇ
ਆਣ ਮੋੜ 'ਤੇ ਖੜਦੇ, ਤੇਰਾ ਮੁਖ਼ ਵੇਖਣ ਦੇ ਮਾਰੇ

ਅਸੀਂ ਭੁੱਖੇ ਆਂ ਦੀਦਾਰਾਂ ਦੇ...
ਭੁੱਖੇ ਆਂ ਦੀਦਾਰਾਂ ਦੇ, ਸਾਥੋਂ ਮੁੱਖੜਾ ਛੁੱਪਾਇਆ ਨਾ ਕਰੋ
ਹਾਏ, ਮੰਨਿਆ ਕਿ ਸੋਹਣੇ ਓ, ਪਰ ਆਕੜਾਂ ਦਿਖਾਇਆ ਨਾ ਕਰੋ
ਚੱਲੋ, ਮੰਨਿਆ ਕਿ ਸੋਹਣੇ ਓ, ਪਰ ਆਕੜਾਂ ਦਿਖਾਇਆ ਨਾ ਕਰੋ
ਹਰ-ਪਲ ਹੀ ਤੁਸੀਂ ਦਿਲ ਸਾਡੇ ਨੂੰ ਰਹਿੰਦੇ, ਓ ਤੜਫਾਉਂਦੇ
ਹੁਸਨ ਵਾਲਿਓ ਵੇਖ ਕੇ ਸਾਨੂੰ ਮੱਥੇ 'ਤੇ ਵੱਟ ਪਾਉਂਦੇ
ਹਰਪਲ ਹੀ ਤੁਸੀਂ ਦਿਲ ਸਾਡੇ ਨੂੰ ਰਹਿੰਦੇ ਓ ਤੜਫਾਉਂਦੇ
ਹੁਸਨ ਵਾਲਿਓ ਵੇਖ ਕੇ ਸਾਨੂੰ ਮੱਥੇ 'ਤੇ ਵੱਟ ਪਾਉਂਦੇ
ਇਸ ਆਕੜਾਂ ਦੀ ਅੱਗ ਚੰਦਰੀ...
ਆਕੜਾਂ ਦੀ ਅੱਗ ਚੰਦਰੀ ਵਿੱਚ ਦਿਲ ਨੂੰ ਜਲਾਇਆ ਨਾ ਕਰੋ
ਹਾਏ, ਮੰਨਿਆ ਕਿ ਸੋਹਣੇ ਓ, ਪਰ ਆਕੜਾਂ ਦਿਖਾਇਆ ਨਾ ਕਰੋ
ਚੱਲੋ, ਮੰਨਿਆ ਕਿ ਸੋਹਣੇ ਓ, ਪਰ ਆਕੜਾਂ ਦਿਖਾਇਆ ਨਾ ਕਰੋ
ਜੋ ਆਪਣੇ 'ਤੇ ਮਰਦਾ ਹੋਵੇ, ਉਹਦੇ 'ਤੇ ਮਰ ਜਾਈਏ
ਕਦੇ ਲੋਹਾਰਕੇ ਦੇ ਨਿੰਮੇ ਜਿਹਾ, ਸੱਜਣ ਨਾ ਠੁਕਰਾਈਏ

ਕਹਿਣਾ ਮੰਨ ਲਓ Wadali ਦਾ
ਮੰਨ ਲਓ Wadali ਦਾ
ਚੀਜ਼ ਕੀਮਤੀ ਗਵਾਇਆ ਨਾ ਕਰੋ