ਅੰਦਲਾ ਅੰਦਲੀ ਦੋਵੇਂ ਰੋ ਰੋ ਭੁਬਾ ਮਾਰਦੇ
ਸੁਣ ਕੇ ਦਸਰਥ ਕੋਲੋਂ ਪੁੱਤ ਦੀ ਦਰਦ ਕਹਾਣੀ
ਸਾਡਾ ਸਰਵਣ ਪੁੱਤਰ ਕਿੱਥੇ ਮਾਰ ਮੁਕਾਇਆ ਪਾਪੀਆਂ ਓ ਰਾਜਿਆਂ
ਲੈ ਜਾ ਅਸੀਂ ਨਹੀਂ ਪੀਣਾ ਤੇਰੇ ਹੱਥੋਂ ਪਾਣੀ
ਸਾਥੋਂ ਵੈਰ ਲੈ ਲਿਆ ਦੱਸ ਤੂੰ ਕਿਹੜੇ ਜਨਮਾ ਦਾ
ਸਾਡੀ ਸਰਵਣ ਤੋਂ ਬਿਨ ਵਾਂਘੀ ਕੌਣ ਉਠਾਉ
ਕਿਹੜਾ ਕਰੂਗਾ ਸਾਡੀ ਸੇਵਾ ਕਰਮਾਂ ਮਾਰਿਆ ਦੀ ਓ ਪਾਪੀਆਂ ਓ ਜਾਲਮਾਂ
ਕਿਹੜਾ ਮਾਂ ਬਾਪ ਦੇ ਠੰਡ ਕਲੇਜੇ ਪਾਉ
ਸਾਡੀ ਜ਼ਿੰਦਗੀ ਦਾ ਤੂੰ ਖਿੜੇਆਂ ਬਾਗ਼ ਉਜਾੜ ਤਾ
ਤੈਨੂੰ ਸੌਂ ਨੀ ਰਾਜਿਆਂ ਇਕੋ ਗੱਲ ਸੁਣਾਈਏ
ਜਿਹੜੇ ਤੀਰ ਨਾਲ ਤੂੰ ਮਾਰਿਆ ਸਾਡੇ ਪੁੱਤਰ ਨੂੰ ਓ ਜਾਲਮਾਂ ਓ ਵੈਰੀਆਂ
ਓਹੀ ਤੀਰ ਮਾਰਦੇ ਸਾਡੇ ਵੀ ਮਰਜਾਈਏ
ਜਾਂਦੇ ਬੋਲ ਕੱਢੇ ਵੀ ਗਊ ਗਰੀਬ ਦੀ ਖਾਲੀ ਨਾ
ਬਹਿ ਗਏ ਅਸੀਂ ਗੋਰਾਇਆ ਵਾਲਿਆਂ ਮਨ ਕੇ ਭਾਣਾ
ਤੂੰ ਵੀ ਤਰਫ਼ ਤੜਫ ਕੇ ਮਰੇਂਗਾ ਆਪਣੇ ਪੁੱਤਰਾ ਨੂੰ
ਓ ਵੈਰੀਆਂ ਓ ਰਾਜਿਆਂ
ਤੈਨੂੰ ਨਰਕਾਂ ਦੇ ਵਿਚ ਮਿਲਣਾ ਨਹੀਂ ਟਿਕਾਣਾ
ਤੈਨੂੰ ਨਰਕਾਂ ਦੇ ਵਿਚ ਮਿਲਣਾ ਨਹੀਂ ਟਿਕਾਣਾ