[ Featuring Aveera Singh ]
ਜੇ ਮੈਂ ਚੰਨ ਨੂੰ ਦੱਸਾਂ ਵੇ ਗੱਲ ਦਿਲ ਦੀ
ਤਾਂ ਤਾਰੇ ਮੈਨੂੰ ਕਮਲੀ ਜਿਹੀ ਕਹਿਣਗੇ
ਜੇ ਮੈਂ ਚੰਨ ਨੂੰ, ਜੇ ਮੈਂ ਚੰਨ ਨੂੰ
ਜੇ ਮੈਂ ਚੰਨ ਨੂੰ, ਜੇ ਮੈਂ ਚੰਨ ਨੂੰ
ਸਾਡਾ ਤੇ ਖਿਆਲ ਵੇ ਤੂੰ ਕਿੱਥੋਂ ਰੱਖਦੈ
ਸਾਡੇ ਵੱਲ ਸੱਜਣਾਂ ਤੂੰ ਕਿੱਥੋਂ ਤੱਕਦੈ
ਮੈਨੂੰ ਪਤਾ ਪਿਆਰ ਵੇ ਤੂੰ ਵੱਧ ਕਰਦਾ
ਪਰ ਕਦੇ-ਕਦੇ ਸੱਜਣਾਂ ਤੂੰ ਹੱਦ ਕਰਦਾ
ਹੁਣ Guri ਤੈਨੂੰ ਸੱਚ ਨਹੀਓਂ ਦੱਸਣਾ
ਐਵੇਂ ਹੰਝੂ ਤੇਰੇ ਨਾਲ ਖਹਿਣਗੇ
ਜੇ ਮੈਂ ਚੰਨ ਨੂੰ ਦੱਸਾਂ ਵੇ ਗੱਲ ਦਿਲ ਦੀ
ਤਾਂ ਤਾਰੇ ਮੈਨੂੰ ਕਮਲੀ ਜਿਹੀ ਕਹਿਣਗੇ
ਜੇ ਮੈਂ ਚੰਨ ਨੂੰ ਦੱਸਾਂ ਵੇ ਗੱਲ ਦਿਲ ਦੀ
ਤਾਂ ਤਾਰੇ ਮੈਨੂੰ ਕਮਲੀ ਜਿਹੀ ਕਹਿਣਗੇ
ਐਨੇ ਮੇਰੇ ਭਾਗ ਕਿੱਥੇ ਤੁਸੀਂ ਤੱਕੋ ਮੇਰੇ ਵੱਲ
ਅਸੀ ਆਖਰਾਂ 'ਚ ਖੜ੍ਹੇ, ਕਦੋਂ ਚੱਲੂ ਸਾਡੀ ਗੱਲ
ਸਾਡੀ ਸੋਚਾਂ, ਤੇ ਖਿਆਲਾਂ ਵਿੱਚ ਥੋਡਾ ਨਾਮ ਜੀ
ਨੈਣਾ 'ਚ ਉਡੀਕਾਂ ਹੁਣ ਰਹਿਣ ਪਲ-ਪਲ
ਦਿਲਾਂ ਵਰਕੇ ਤੂੰ ਐਵੇਂ ਨਾ ਫ਼ਰੋਲ ਵੇ
ਕਿਤੇ ਉਹਨਾਂ ਤਕ ਪੰਹੁਚਣ ਨਾ ਬੋਲ ਵੇ
ਚੁੱਪ ਰਹਿ ਤੂੰ, ਉਹੋ ਸੁਣ ਲੈਣਗੇ
ਚੁੱਪ ਰਹਿ ਤੂੰ, ਉਹੋ ਸੁਣ ਲੈਣਗੇ
ਜੇ ਮੈਂ ਚੰਨ ਨੂੰ, ਜੇ ਮੈਂ ਚੰਨ ਨੂੰ
ਜੇ ਮੈਂ ਚੰਨ ਨੂੰ ਦੱਸਾਂ ਵੇ ਗੱਲ ਦਿਲ ਦੀ
ਤਾਂ ਤਾਰੇ ਮੈਨੂੰ ਕਮਲੀ ਜਿਹੀ ਕਹਿਣਗੇ
ਤਾਂ ਤਾਰੇ ਮੈਨੂੰ ਕਮਲੀ ਜਿਹੀ ਕਹਿਣਗੇ
ਮੇਰੀ ਚੁੰਨੀ ਨਾਲ ਖਹਿੰਦਾ ਤੇਰੇ ਗੁੱਟ ਦਾ ਕੜਾ
ਤੂੰ ਕੀ ਜਾਣੇ ਸਾਨੂੰ, ਤੇਰਾ ਆਸਰਾ ਬੜਾ
ਮੈਂ ਜਦੋਂ ਕਿਤੇ ਅੱਖੀਆਂ ਨੂੰ ਬੰਦ ਕਰਦੀ
ਮੈਨੂੰ ਜਾਪੇ ਕਿਤੇ Sandhu ਮੇਰਾ ਨਾਲ ਹੀ ਖੜਾ
ਛੱਡ ਮਨਾ ਹੁਣ ਦੇਣੇ ਕੀ ਹਿਸਾਬ ਵੇ
ਓਦੋਂ ਕੱਲਾ-ਕੱਲਾ ਦੱਸਦੀ ਤੂੰ ਖ਼ਾਬ ਵੇ
ਜਦੋਂ ਅੱਖਾਂ ਸਾਵੇਂ ਉਹੋ ਬਹਿਣਗੇ
ਜਦੋਂ ਅੱਖਾਂ ਸਾਵੇਂ ਉਹੋ ਬਹਿਣਗੇ
ਜੇ ਮੈਂ ਚੰਨ ਨੂੰ, ਜੇ ਮੈਂ ਚੰਨ ਨੂੰ
ਜੇ ਮੈਂ ਚੰਨ ਨੂੰ ਦੱਸਾਂ ਵੇ ਗੱਲ ਦਿਲ ਦੀ
ਤਾਂ ਤਾਰੇ ਮੈਨੂੰ ਕਮਲੀ ਜਿਹੀ ਕਹਿਣਗੇ
ਤਾਂ ਤਾਰੇ ਮੈਨੂੰ ਕਮਲੀ ਜਿਹੀ ਕਹਿਣਗੇ