ਹੂੰ-ਹੂੰ-ਹੂੰ-ਹੋਏ-ਹੋਏ
ਕਾਲੇ ਰੰਗ ਦਾ ਪਰਾਂਦਾ, ਮੇਰੇ ਸੱਜਣਾ ਲਿਆਂਦਾ
ਨੀ ਮੈਂ ਚੁੰਮ-ਚੁੰਮ, ਚੁੰਮ-ਚੁੰਮ ਰੱਖਦੀ ਫਿਰਾਂ
ਨੀ ਪੱਬਾਂ ਭਾਰ ਨੱਚਦੀ ਫਿਰਾਂ
ਕਾਲੇ ਰੰਗ ਦਾ ਪਰਾਂਦਾ, ਮੇਰੇ ਸੱਜਣਾ ਲਿਆਂਦਾ
ਨੀ ਮੈਂ ਚੁੰਮ-ਚੁੰਮ, ਚੁੰਮ-ਚੁੰਮ ਰੱਖਦੀ ਫਿਰਾਂ
ਤੇ ਪੱਬਾਂ ਭਾਰ ਨੱਚਦੀ ਫਿਰਾਂ
ਕਾਲਾ ਏ ਪਰਾਂਦਾ ਨਾਲ ਮਿੰਡੀਆਂ ਵੀ ਕਾਲੀਆਂ
ਅੰਬਰੀ ਘਟਾਵਾਂ ਅੱਜ ਕਾਲੀਆਂ
ਅੰਬਰੀ ਘਟਾਵਾਂ ਅੱਜ ਕਾਲੀਆਂ
ਕਾਲਾ ਏ ਪਰਾਂਦਾ ਨਾਲ ਮਿੰਡੀਆਂ ਵੀ ਕਾਲੀਆਂ
ਅੰਬਰੀ ਘਟਾਵਾਂ ਅੱਜ ਕਾਲੀਆਂ
ਅੰਬਰੀ ਘਟਾਵਾਂ ਅੱਜ ਕਾਲੀਆਂ
ਖੁਸ਼ੀ ਵਿੱਚ ਨੱਚਾਂ ਮੇਰੇ ਨਾਲ ਪਈਆਂ ਨੱਚਦੀਆਂ
ਕੰਨਾ ਵਿੱਚ ਪਈਆਂ ਹੋਈਆਂ ਵਾਲੀਆਂ
ਕੰਨਾ ਵਿੱਚ ਪਈਆਂ ਹੋਈਆਂ ਵਾਲੀਆਂ
ਹੋਏ-ਹੋਏ
ਨੀ ਮੈਂ ਕੁਝ-ਕੁਝ, ਕੁਝ-ਕੁਝ ਚੱਕਦੀ ਫਿਰਾਂ
ਕਿ ਪੱਬਾਂ ਭਾਰ ਨੱਚਦੀ ਫਿਰਾਂ
ਕਾਲੇ ਰੰਗ ਦਾ ਪਰਾਂਦਾ, ਮੇਰੇ ਸੱਜਣਾ ਲਿਆਂਦਾ
ਨੀ ਮੈਂ ਚੁੰਮ-ਚੁੰਮ, ਚੁੰਮ-ਚੁੰਮ ਰੱਖਦੀ ਫਿਰਾਂ
ਕਿ ਪੱਬਾਂ ਭਾਰ ਨੱਚਦੀ ਫਿਰਾਂ
ਨੱਚਦੀ ਫਿਰਾਂ, ਨੱਚਦੀ ਫਿਰਾਂ, ਨੱਚਦੀ ਫਿਰਾਂ, ਨੱਚ-ਨੱਚ ਨੱਚਦੀ ਫਿਰਾਂ
ਸੱਜਣਾ ਦਾ ਹਾਸਾ ਮੈਨੂੰ ਦੇ ਗਿਆ ਦਿਲਾਸਾ... ਹੋ
ਸੱਜਣਾ ਦਾ ਹਾਸਾ ਮੈਨੂੰ ਦੇ ਗਿਆ ਦਿਲਾਸਾ
ਉਹਦੇ ਕਦਮਾਂ 'ਚ ਰੱਖ ਦਿਆਂ ਦਿਲ ਨੀ
ਕਦਮਾਂ 'ਚ ਰੱਖ ਦਿਆਂ ਦਿਲ ਨੀ
ਸੱਜਣਾ ਦਾ ਹਾਸਾ ਮੈਨੂੰ ਦੇ ਗਿਆ ਦਿਲਾਸਾ
ਉਹਦੇ ਕਦਮਾਂ 'ਚ ਰੱਖ ਦਿਆਂ ਦਿਲ ਨੀ
ਕਦਮਾਂ 'ਚ ਰੱਖ ਦਿਆਂ ਦਿਲ ਨੀ
ਫੁੱਲਾਂ ਉੱਤੇ ਜਿਵੇਂ ਕੋਈ ਭੌਰ ਬੈਠਾ ਜਾਪਦਾ
ਇੰਝ ਉਹਦੇ ਮੁਖੜੇ ਦਾ ਤਿਲ ਨੀ
ਇੰਝ ਉਹਦੇ ਮੁਖੜੇ ਦਾ ਤਿਲ ਨੀ
ਨੀ ਮੈਂ ਲੁਕ-ਲੁਕ, ਲੁਕ-ਲੁਕ ਤੱਕਦੀ ਫਿਰਾਂ
ਕਿ ਮੈਂ ਪੱਬਾਂ ਭਾਰ ਨੱਚਦੀ ਫਿਰਾਂ
ਕਾਲੇ ਰੰਗ ਦਾ ਪਰਾਂਦਾ, ਮੇਰੇ ਸੱਜਣਾ ਲਿਆਂਦਾ
ਨੀ ਮੈਂ ਚੁੰਮ-ਚੁੰਮ, ਚੁੰਮ-ਚੁੰਮ ਰੱਖਦੀ ਫਿਰਾਂ
ਕਿ ਮੈਂ ਪੱਬਾਂ ਭਾਰ ਨੱਚਦੀ ਫਿਰਾਂ
ਮੈਂ ਪੱਬਾਂ ਭਾਰ ਨੱਚਦੀ ਫਿਰਾਂ
ਮੈਂ ਪੱਬਾਂ ਭਾਰ ਨੱਚਦੀ ਫਿਰਾਂ
ਮੈਂ ਪੱਬਾਂ ਭਾਰ ਨੱਚਦੀ ਫਿਰਾਂ
ਮੈਂ ਪੱਬਾਂ ਭਾਰ ਨੱਚਦੀ ਫਿਰਾਂ
ਮੈਂ ਪੱਬਾਂ ਭਾਰ ਨੱਚਦੀ ਫਿਰਾਂ
ਮੈਂ ਪੱਬਾਂ ਭਾਰ ਨੱਚਦੀ ਫਿਰਾਂ
ਮੈਂ ਪੱਬਾਂ ਭਾਰ ਨੱਚਦੀ ਫਿਰਾਂ
ਮੈਂ ਪੱਬਾਂ ਭਾਰ ਨੱਚਦੀ ਫਿਰਾਂ