ਹਾਅ
ਤੇਰਾ ਚਰਚਾ ਛਿੜਦਾ ਏ "ਜਦੋਂ ਕੋਈ ਯਾਰ ਪੁਰਾਣਾ ਮਿਲਦਾ ਏ"
ਭੁੱਲਿਆ ਵੀ ਤਾਂ ਜਾਂਦਾ ਨਈ, ਕੀ ਕਰੀਏ ਮਾਮਲਾ ਦਿਲ ਦਾ ਏ
ਦੁੱਖ ਕੱਟਦਾ ਕੌੜਾ ਪਾਣੀ ਨੀ (ਦੁੱਖ ਕੱਟਦਾ ਕੌੜਾ ਪਾਣੀ ਨੀ)
ਦੁੱਖ ਕੱਟਦਾ ਕੌੜਾ ਪਾਣੀ ਨੀ
ਸੁੱਟ ਲੈਂਨੇ ਆ ਸੰਗ ਥਾਣੀ ਨੀ "ਗਲਾਸੀ ਭਰ ਕੇ"
ਓ ਕਾਤਲ ਅੱਖਾਂ ਬਿੱਲੀਆਂ
ਹੁੰਦੀਆਂ ਤਾਂ ਹੋਣੀਆਂ ਗਿੱਲੀਆਂ "ਯਾਰ ਨੂੰ ਚੇਤੇ ਕਰਕੇ"
ਓ ਕਾਤਲ ਅੱਖਾਂ ਬਿੱਲੀਆਂ
ਹੁੰਦੀਆਂ ਤਾਂ ਹੋਣੀਆਂ ਗਿੱਲੀਆਂ "ਯਾਰ ਨੂੰ ਚੇਤੇ ਕਰਕੇ"
ਹਾਅ
ਤੇਰੇ ਨਾਲ ਪਹਿਚਾਣ ਹੋਈ, ਦੁਨੀਆ ਦਾ ਖਹਿੜਾ ਛੱਡ ਲਿਆ ਸੀ
ਮੈਂ ਭਾਵੇਂ ਉਮਰ ਦਾ ਕੱਚਾ ਸੀ, ਤੇਰੀ ਅੱਖ ਨੇ ਹਾਲੀਂ ਕੱਢ ਲਿਆ ਸੀ
ਤੇਰੇ ਨਾਲ ਪਹਿਚਾਣ ਹੋਈ, ਦੁਨੀਆ ਦਾ ਖਹਿੜਾ ਛੱਡ ਲਿਆ ਸੀ
ਮੈਂ ਭਾਵੇਂ ਉਮਰ ਦਾ ਕੱਚਾ ਸੀ, ਤੇਰੀ ਅੱਖ ਨੇ ਹਾਲੀਂ ਕੱਢ ਲਿਆ ਸੀ
ਦਿਲ ਲੱਭਦਾ ਓਦੋਂ ਹਾਣੀ ਨੀ
ਧੁੰਦ ਡਿੱਗਦੀ ਬਣ ਕੇ ਪਾਣੀ ਨੀ "ਜਦੋਂ ਪੋਹ ਦੇ ਤੱੜਕੇ"
ਓ ਕਾਤਲ ਅੱਖਾਂ ਬਿੱਲੀਆਂ
ਹੁੰਦੀਆਂ ਤਾਂ ਹੋਣੀਆਂ ਗਿੱਲੀਆਂ "ਯਾਰ ਨੂੰ ਚੇਤੇ ਕਰਕੇ"
ਓ ਕਾਤਲ ਅੱਖਾਂ ਬਿੱਲੀਆਂ
ਹੁੰਦੀਆਂ ਤਾਂ ਹੋਣੀਆਂ ਗਿੱਲੀਆਂ "ਯਾਰ ਨੂੰ ਚੇਤੇ ਕਰਕੇ"
ਤੂੰ ਕੱਲਾ-ਕੱਲਾ ਮੌੜ ਗਈ "ਖ਼ਤ ਤੇਰੇ ਤੋਂ ਸੁਟ ਹੋਏ ਨਾ"
ਟੁੱਟ ਗਈ ਯਾਰੀ, ਟੁੱਟਗੀਆਂ ਰੀਝਾਂ
ਪਰ ਸੁਪਣੇ ਟੁੱਟ ਹੋਏ ਨਾ
ਕੋਈ ਗੀਤ ਥਿਉਂਦਾ ਏ ਮੈਨੂੰ
ਜੋ ਲਿੱਖ ਕੇ ਭੇਜੇ ਸੀ ਤੈਨੂੰ "ਜਦ ਫੋਲਾਂ ਵਰਕੇ"
ਓ ਕਾਤਲ ਅੱਖਾਂ ਬਿੱਲੀਆਂ
ਹੁੰਦੀਆਂ ਤਾਂ ਹੋਣੀਆਂ ਗਿੱਲੀਆਂ "ਯਾਰ ਨੂੰ ਚੇਤੇ ਕਰਕੇ"
ਓ ਕਾਤਲ ਅੱਖਾਂ ਬਿੱਲੀਆਂ
ਹੁੰਦੀਆਂ ਤਾਂ ਹੋਣੀਆਂ ਗਿੱਲੀਆਂ "ਯਾਰ ਨੂੰ ਚੇਤੇ ਕਰਕੇ"
ਹਾਅ
ਰੁੱਸ ਗਏ ਕਿਨਾਰੇ ਛੱਲਾਂ 'ਚੋਂ, ਹੌਲੀ-ਹੌਲੀ ਤੇਰੀਆਂ ਗੱਲਾਂ 'ਚੋਂ
Mintu Samra ਕਿੱਤੇ ਗਵਾਚ ਗਿਆ
ਤੂੰ ਕੀ ਗਵਾਇਆ ਏ ਅਲੜ੍ਹੇ,
ਤੇਰਾ phone ਜੋ ਆਇਆ ਏ ਅਲੜ੍ਹੇ
ਤੈਨੂੰ ਲੱਗਦਾ ਹੋ ਅਹਿਸਾਸ ਗਿਆ
ਜਿਵੇਂ ਧਰਤੀ ਲਈ ਅਸਮਾਨਾਂ ਨੂੰ
ਤੂੰ ਵੀ ਦੱਬਲਾ ਸਭ ਅਰਮਾਨਾਂ ਨੂੰ "ਹੌਕਾ ਜਿਹਾ ਭਰ ਕੇ"
ਓ ਕਾਤਲ ਅੱਖਾਂ ਬਿੱਲੀਆਂ
ਹੁੰਦੀਆਂ ਤਾਂ ਹੋਣੀਆਂ ਗਿੱਲੀਆਂ, ਯਾਰ ਨੂੰ ਚੇਤੇ ਕਰਕੇ