ਕੌਣ ਬੇਵਫਾ ਸੀ ਤੇ ਕੌਣ ਵਫਾਦਾਰ ਸੀ
ਮਿਰਜ਼ੇ ਤੇ ਸਹਿਬਾ ਵਿਚੋ ਕਿਹਦਾ ਸੱਚਾ ਪਿਆਰ ਸੀ
ਮਿਰਜ਼ੇ ਤੇ ਸਹਿਬਾ ਵਿਚੋ ਕਿਹਦਾ ਸੱਚਾ ਪਿਆਰ ਸੀ
ਕਿਹਨੇ ਚਾਹਵਾਂ ਅੱਤੇ ਸਦਰਾਂ ਤੇ ਫੇਰਿਆਂ ਸੀ ਪਾਣੀ
ਟੁੱਟੇ ਤੀਰਾਂ ਕੋਲੁ ਪੁਛੋ
ਟੁੱਟੇ ਤੀਰਾਂ ਕੋਲੁ ਪੁਛੋ, ਕਿ ਸੀ ਅਸਲੀ ਕਹਾਣੀ
ਟੁੱਟੇ ਤੀਰਾਂ ਕੋਲੁ ਪੁਛੋ, ਓ ਓ
ਕੌਣ ਕਿੱਸਾ ਜਾਣਦਾ ਐ , ਪੁੰਨੂੰ ਅੱਤੇ ਸੱਸੀ ਦਾ
ਤਪਦੇ ਥੱਲਾ ਚ ਕਿਵੇਂ ਯਾਰ ਪਿਛੇ ਨੱਸੀ ਦਾ
ਤਪਦੇ ਥੱਲਾ ਚ ਕਿਵੇਂ ਯਾਰ ਪਿਛੇ ਨੱਸੀ ਦਾ
ਰੂਹ ਦੋਵਾਂ ਦੀ ਵਿਛੋੜਿਆਂ ਚ ਤੜਫ਼ੀ ਨਿਮਾਣੀ
ਤਪਦੇ ਥੱਲਾ ਕੋਲੋ ਪੁਛੋ
ਤਪਦੇ ਥੱਲਾ ਕੋਲੋ ਪੁਛੋ, ਕਿ ਸੀ ਅਸਲੀ ਕਹਾਣੀ
ਤਪਦੇ ਥੱਲਾ ਕੋਲੋ ਪੁਛੋ, ਓ ਓ
ਤਖ੍ਤ ਹਜ਼ਾਰਾ ਰਾਂਝੇ ਕਿਹੜੀ ਗੱਲੋਂ ਛੱਡਿਆ
ਹੀਰ ਨਾਲ ਕੈਦੋ ਨੇ ਸੀ ਵੈਰ ਕਿਹ੍ੜਾ ਕੱਡਿਆ
ਹੀਰ ਨਾਲ ਕੈਦੋ ਨੇ ਸੀ ਵੈਰ ਕਿਹ੍ੜਾ ਕੱਡਿਆ
ਮਝੀਆਂ ਚਰਾ ਕੇ ਚੂਰੀ ਕਰ੍ਮਾ ਦੀ ਖਾਣੀ
ਚੁਪ ਵਂਝਲੀ ਤੋਂ ਪੁਛੋ
ਚੁਪ ਵਂਝਲੀ ਤੋਂ ਪੁਛੋ, ਕਿ ਸੀ ਅਸਲੀ ਕਹਾਣੀ
ਚੁਪ ਵਂਝਲੀ ਤੋਂ ਪੁਛੋ, ਓ ਓ
ਸ਼ੀਰੀਂ ਫਰਹਾਦ ਨੂ ਮਿਲੀ ਨਾ ਕਿਹੜੀ ਗਲ ਤੋਂ
ਦੋਵੇਂ ਦਿਲ ਦੁਖੀ ਸੀ ਹੁਕੂਮਤਾ ਦੇ ਵਾਲ ਤੋਂ
ਦੋਵੇਂ ਦਿਲ ਦੁਖੀ ਸੀ ਹੁਕੂਮਤਾ ਦੇ ਵਾਲ ਤੋਂ
ਅਲਾਚੋਰੀਆਂ ਨਾ ਸਾਰ ਕਿਸੇ ਇਸ਼ਕ਼ੇ ਦੀ ਜਾਣੀ
ਤੋੜੇ ਪੱਥਰਾਂ ਤੋਂ ਪੁਛੋ
ਤੋੜੇ ਪੱਥਰਾਂ ਤੋਂ ਪੁਛੋ, ਕਿ ਸੀ ਅਸਲੀ ਕਹਾਣੀ
ਚੁਪ ਵਂਝਲੀ ਤੋਂ ਪੁਛੋ, ਕਿ ਸੀ ਅਸਲੀ ਕਹਾਣੀ
ਟੁੱਟੇ ਤੀਰਾਂ ਕੋਲੁ ਪੁਛੋ, ਕਿ ਸੀ ਅਸਲੀ ਕਹਾਣੀ