ਸੌਂਹ ਟੁੱਟ ਹੀ ਜਾਂਦੀ ਐ ਹੋਵੇ ਕਿੰਨੀ ਵੀ ਵੱਡੀ
ਸੌਂਹ ਟੁੱਟ ਹੀ ਜਾਂਦੀ ਐ ਹੋਵੇ ਕਿੰਨੀ ਵੀ ਵੱਡੀ
ਕਦੇ ਨਾ ਕਦੇ ਕਿਤੇ ਨਾ ਕਿਤੇ
ਕਦੇ ਨਾ ਕਦੇ ਕਿਤੇ ਨਾ ਕਿਤੇ
ਧੋਖਾ ਦੇ ਹੀ ਜਾਂਦੀ ਐ ਗੱਡੀ ਤੇ ਨੱਡੀ
ਗੱਡੀ ਤੇ ਨੱਡੀ
ਗੱਡੀ ਤੇ ਨੱਡੀ
ਘਰ ਵਿਚ ਚੋਰ ਹੋਣ ਜਿੰਦੇ ਦੀ ਕੀ ਲੋੜ ਐ
ਜ਼ਿੰਦਗੀ ਚ ਸਾਥ ਲਈ ਪਰਿੰਦੇ ਦੀ ਕੀ ਲੋੜ ਐ
ਜ਼ਿੰਦਗੀ ਚ ਸਾਥ ਲਈ ਪਰਿੰਦੇ ਦੀ ਕੀ ਲੋੜ ਐ
ਓ ਸਾਰੀ ਜ਼ਿੰਦਗੀ ਭੁੱਲਦਾ ਨਹੀਂ ਜਿੱਥੇ ਹੁੰਦੀ ਐ ਲੱਗੀ
ਓ ਸਾਰੀ ਜ਼ਿੰਦਗੀ ਭੁੱਲਦਾ ਨਹੀਂ ਜਿੱਥੇ ਹੁੰਦੀ ਐ ਲੱਗੀ
ਕਦੇ ਨਾ ਕਦੇ ਕਿਤੇ ਨਾ ਕਿਤੇ
ਕਦੇ ਨਾ ਕਦੇ ਕਿਤੇ ਨਾ ਕਿਤੇ
ਧੋਖਾ ਦੇ ਹੀ ਜਾਂਦੀ ਐ ਗੱਡੀ ਤੇ ਨੱਡੀ
ਗੱਡੀ ਤੇ ਨੱਡੀ
ਯਾਰੋ ਗੱਡੀ ਤੇ ਨੱਡੀ
ਸਮੁੰਦਰਾਂ ਚ ਰਹਿਕੇ ਕਿਨਾਰਾ ਨਹੀਓ ਭਾਲੀਦਾ
ਫੁੱਲਾਂ ਉੱਤੇ ਸੋਹਣਿਆਂ ਹੱਕ ਹੁੰਦਾ ਨਹੀਓ ਮਾਲੀ ਦਾ
ਫੁੱਲਾਂ ਉੱਤੇ ਸੋਹਣਿਆਂ ਹੱਕ ਹੁੰਦਾ ਨਹੀਓ ਮਾਲੀ ਦਾ
ਇਸ਼ਕ ਮਿੱਠੇ ਜਹਿਰ ਜੇਹਾ ਰਚ ਜਾਂਦਾ ਐ ਜੋ ਹੱਡੀ
ਇਸ਼ਕ ਮਿੱਠੇ ਜਹਿਰ ਜੇਹਾ ਰਚ ਜਾਂਦਾ ਐ ਜੋ ਹੱਡੀ
ਕਦੇ ਨਾ ਕਦੇ ਕਿਤੇ ਨਾ ਕਿਤੇ
ਕਦੇ ਨਾ ਕਦੇ ਕਿਤੇ ਨਾ ਕਿਤੇ
ਧੋਖਾ ਦੇ ਹੀ ਜਾਂਦੀ ਐ ਯਾਰਾ ਗੱਡੀ ਤੇ ਨੱਡੀ
ਗੱਡੀ ਤੇ ਨੱਡੀ
ਗੱਡੀ ਤੇ ਨੱਡੀ
ਚੰਗੇ ਮੰਦੇ ਯਾਰਾਂ ਦੀ ਪਰਖ ਹੁੰਦੀ ਰਹਿੰਦੀ ਐ
ਬੱਸ ਇੱਕ ਦਗੇਬਾਜ਼ੀ ਜਾਨ ਕੱਢ ਲੈਂਦੀ ਐ
ਬੱਸ ਇੱਕ ਦਗੇਬਾਜ਼ੀ ਜਾਨ ਕੱਢ ਲੈਂਦੀ ਐ
ਮੱਲ੍ਹੀ ਰਛਪਾਲ ਤੂੰ ਵੀ ਯਾਰੀ ਐਵੇਂ ਨਹੀਂ ਛੱਡੀ
ਓ ਮੱਲ੍ਹੀ ਰਛਪਾਲ ਤੂੰ ਵੀ ਯਾਰੀ ਐਵੇਂ ਨਹੀਂ ਛੱਡੀ
ਕਦੇ ਨਾ ਕਦੇ ਕਿਤੇ ਨਾ ਕਿਤੇ
ਕਦੇ ਨਾ ਕਦੇ ਕਿਤੇ ਨਾ ਕਿਤੇ
ਧੋਖਾ ਦੇ ਹੀ ਜਾਂਦੀ ਐ ਗੱਡੀ ਤੇ ਨੱਡੀ
ਧੋਖਾ ਦੇ ਹੀ ਜਾਂਦੀ ਐ ਗੱਡੀ ਤੇ ਨੱਡੀ
ਗੱਡੀ ਤੇ ਨੱਡੀ
ਗੱਡੀ ਤੇ ਨੱਡੀ