ਧੰਨ ਗੁਰੂ ਨਾਨਕ ਜੀ, ਆਓ ਜੀ ਆਇਆ ਨੂੰ
ਹੱਥ ਦੇਕੇ ਰੱਖਿਓ ਜੀ ਅਪਣਿਆਂ ਜਾਇਆ ਨੂੰ
ਧੰਨ ਗੁਰੂ ਨਾਨਕ ਜੀ, ਆਓ ਜੀ ਆਇਆ ਨੂੰ
ਹੱਥ ਦੇਕੇ ਰੱਖਿਓ ਜੀ ਅਪਣਿਆਂ ਜਾਇਆ ਨੂੰ
ਸ਼ੇਰਾਂ ਨੂੰ ਸੁੱਤਿਆ ਵੇਖ ਕੇ ਦੁਸ਼ਮਨ ਨੂੰ ਭਰਮ ਖਾ ਗਿਆ
ਸ਼ੇਰਾਂ ਨੂੰ ਸੁੱਤਿਆ ਵੇਖ ਕੇ ਦੁਸ਼ਮਨ ਨੂੰ ਭਰਮ ਖਾ ਗਿਆ
ਥੋੜ੍ਹੇ ਜਿਹੇ ਭਟਕੇ ਕੀ ਸਾਂ, ਵੈਰੀ ਤਾਂ ਸਿਰ 'ਤੇ ਆ ਗਿਆ
ਪਰ ਤੇਰੀਆਂ ਰਹਿਮਤਾਂ ਨੇ ਫ਼ਿਰ ਕੌਮ ਜਗਾ ਦਿੱਤੀ
ਸਾਰੀ ਕਿਰਸਾਨੀ ਤੇਰੀ ਅੱਜ ਗੱਜਣ ਲਾ ਦਿੱਤੀ
ਬੀਜੇ ਜੋ ਬੀਜ ਤੁਸਾਂ ਨੇ, ਰਾਖੇ ਓਹਨਾਂ ਫ਼ਸਲਾਂ ਦੇ
ਕੰਧਾਂ ਬਣ ਖੜ੍ਹ ਗਏ ਅੱਗੇ ਜਾਲਮ ਦੀਆਂ ਨਸਲਾਂ ਦੇ
ਗਿਣਤੀ ਭਾਵੇਂ ੧੨ ਦੀ ਆ, ਪਹਾੜਾਂ ਜਿਹੇ ਜੇਰੇ ਆ
ਸਵਾ-ਲਾਖ ਸੇ ਏਕ ਲੜਾਊਂ ਵਾਲ਼ੇ ਜੋ ਨੇੜੇ ਆ
ਸਵਾ-ਲਾਖ ਸੇ ਏਕ ਲੜਾਊਂ ਵਾਲ਼ੇ ਜੋ ਨੇੜੇ ਆ
ਵੰਗਾਰਣ ਮੈਦਾਨਾਂ ਵਿੱਚ ਬਾਬਰ ਦਿਆਂ ਜਾਇਆ ਨੂੰ
ਫ਼ਤਹਿ ਹੈ ਪੈਰ ਚੁੰਮਦੀ ਮੈਦਾਨਾਂ ਵਿੱਚ ਆਇਆ ਨੂੰ
ਹੱਥ ਦੇਕੇ ਰੱਖਿਓ ਜੀ ਅਪਣਿਆਂ ਜਾਇਆ ਨੂੰ
ਸੁਬਹ ਦਿਆ ਭੁੱਲਿਆਂ ਨੂੰ, ਸ਼ਾਮੀਂ ਘਰ ਆਇਆ ਨੂੰ
ਗਲਵੱਕੜੀ ਲੈ ਲੋ ਨਾਨਕ, ਆਓ ਜੀ ਆਇਆ ਨੂੰ
ਧੰਨ ਗੁਰੂ ਨਾਨਕ ਜੀ, ਆਓ ਜੀ ਆਇਆ ਨੂੰ
ਧੰਨ ਗੁਰੂ ਨਾਨਕ ਜੀ, ਆਓ ਜੀ ਆਇਆ ਨੂੰ
ਅੱਜ ਥੋਡੇ ਵਾਰਿਸ ਕਹਿੰਦੇ, ਥੋਨੂੰ ਜੀ ਆਇਆ ਨੂੰ
ਥੋਨੂੰ ਜੀ ਆਇਆ ਨੂੰ, ਥੋਨੂੰ ਜੀ ਆਇਆ ਨੂੰ
ਧੰਨ ਗੁਰੂ ਨਾਨਕ ਜੀ (ਨਾਨਕ ਜੀ)