ਸੋਚਾਂ ਸੋਚ ਕੇ ਸਿਫ਼ਰ ਨਤੀਜਾ ਚਿੰਤਾ ਕੋਈ ਹੱਲ ਨਹੀ
ਜਿਸ ਜੰਮਿਆ ਜਿਸ ਸਿਰਜਿਆ ਤੈਨੂੰ ਕਿ ਓ ਤੇਰੇ ਵਲ ਨਹੀ
ਨਜ਼ਰ ਮਿਹਰ ਦੀ ਰਖੇ ਤੇਰੇ ਤੇ ਓਹਲੇ ਕਰਦਾ ਪਲ ਨਹੀ
ਰੋਟੀ ਤੇਰੀ ਥੁੜਨ ਨੀ ਦਿੰਦਾ ਹਨ ਰੋਟੀ ਦੀ ਕੋਈ ਗੱਲ ਨਈ
ਦਾਣਾ ਪਾਣੀ ਓ ਚੰਨਾ ਤਿਹ ਜਗ ਦਾ
ਸਭ ਜੀਅ ਉਸਦੇ, ਤੇ ਹੋ ਹੈ ਸਭ ਦਾ
ਦਾਣਾ ਪਾਣੀ ਓਏ ਕਿਸੇ ਲੁਟ ਨਈ ਲੈਣਾ
ਤੇਰਾ ਥੁੜ ਦਾ ਨਇਓ ਤੇ ਵਾਧੂ ਕੋਲ ਨਇਓ ਰਹਿਨਾ
ਤੇਰਾ ਥੁੜ ਦਾ ਨਇਓ ਤੇ ਵਾਧੂ ਕੋਲ ਨਇਓ ਰਹਿਨਾ
ਕਬਰਾਂ ਤਕ ਦੇ ਸਫਰ ਮੁਕਾਉਣੇ ਕਿ-ਕਿ ਖੇਡ ਤਮਾਸ਼ੇ
ਕਈ ਕਈ ਰੋਣੇ ਕਈ ਕਈ ਝਗੜੇ ਕਈ ਖੁਸ਼ੀਆ ਕਈ ਹੱਸੇ
ਏ ਨੀ ਮਿਲਿਆ ਓ ਨੀ ਮਿਲਿਆ ਕਰਨੇ ਪਿੱਟ ਸਿਆਪੇ
ਦੁਨੀਆ ਤੇ ਭੇਜਣ ਵਾਲਾ ਬੰਦਿਆ ਸਾਂਭੂ ਤੈਨੂੰ ਆਪੇ
ਦਾਣਾ ਪਾਣੀ ਓਏ ਓਹਨੇ ਪਹਿਲਾਂ ਲਿਖਿਆ
ਤੇਰੀ ਨਜ਼ਰ ਬੇਚੈਨ ਤੈਨੂੰ ਤਾਂ ਨੀ ਦਿਖਿਆ
ਦਾਣਾ ਪਾਣੀ ਓਏ ਕਿਥੇ-ਕਿਥੇ ਚੁਗਣਾ
ਜੋ-ਜੋ ਡਾਢੇ ਲਿਖਿਆ ਓਹੀਂ ਹੋ ਪੁਗਣਾ.
ਵਰਿਆ ਦੇ ਤੂੰ ਖਾਬ ਸਜਾਉਣਾ ਅਗਲੇ ਪਲ ਦੀ ਖਬਰ ਨਇਓ
ਦੁਨੀਆ ਆਪਣੀ ਕਰਨੀ ਚਾਹੁਣਾ ਭੋਰਾ ਤੈਨੂ ਸਬਰ ਨਇਓ
ਮਹਿਲ ਮੁਨਾਰੇ ਚੇਤੇ ਤੈਨੂੰ ਚੇਤੇ ਆਪਣੀ ਕਬਰ ਨਇਓ
ਹੱਕ ਦੀ ਅਧੀ ਖਾ ਲਈਏ ਪੂਰੀ ਲਈ ਕਰੀਏ ਜ਼ਬਰ ਨਇਓ
ਦਾਣਾ ਪਾਣੀ ਓਏ ਲੇਖੋਂ ਵਧ ਨਾ ਮਿਲੇ
ਓਹਦਾ ਸ਼ੁਕਰ ਮਨਾ ਐਂਵੇ ਰਖ ਨਾ ਗਿਲੇ
ਦਾਣਾ ਪਾਣੀ ਓਏ ਕੈਸੀ ਹੈ ਖੁਮਾਰੀ
ਦਾਤੇ ਨਾਲੋ ਵਧ ਕੇ ਦਾਤ ਹੋਈ ਪਿਆਰੀ
ਦਾਤੇ ਨਾਲੋ ਵਧ ਕੇ ਦਾਤ ਹੋਈ ਪਿਆਰੀ