ਪਰਿਵਾਰ ਸਣੇ ਸੀ
ਤੁਰੇ ਅਨੰਦਪੁਰ ਤੋਂ
ਅਜੀਤ ਜੁਝਾਰ
ਗੁਰੂ ਕਲਗੀਧਰ ਤੋਂ
ਮਾਤਾ ਗੁਜਰੀ ਅਤੇ
ਫਤਿਹ ਜੋਰਾਵਰ ਸੀ
ਸਰਸਾ ਨਦੀ ਕੰਡੇ
ਗਏ ਉਹ ਵਿਛੜ ਸੀ
ਮਾਤਾ ਗੁਜਰੀ ਅਤੇ
ਫਤਿਹ ਜੋਰਾਵਰ ਫਿਰ
ਪਹੁੰਚ ਗਏ ਨੇ
ਜਦੋਂ ਗੰਗੂ ਘਰ ਫਿਰ
ਸੌਂ ਗਏ ਗੰਗੂ ਘਰ ਜਦ
ਸਾਿਹਬਜਾਦੇ ਨਿੱਕੇ
ਮਾਤਾ ਗੁਜਰੀ ਕੋਲੇ ਸਨ
ਕੁਝ ਮੋਹਰਾਂ ਤੇ ਿਸੱਕੇ
ਹੋਿੲਆ ਬੇ ਿੲਮਾਨ
ਗੰਗੂ ਮੋਹਰਾਂ ੳੱਤੇ
ਤੁਿਰਆ ਮੁਰਿੰਡੇ
ਪੈਰੀਂ ਪਾ ਕੇ ਜੁੱਤੇ
ਗੁਰੂ ਦੇ ਲਾਲਾਂ ਨੂੰ
ਕੈਦ ਜੇ ਮੈਂ ਕਰਾਵਾਂਗਾ
ਿਮਲੇਗਾ ਿੲਨਾਮ
ਅਮੀਰ ਹੋ ਜਾਵਾਂਗਾ
ਗੰਗੂ ਰਸੌਈਆ
ਲਾਲਚ ਵਿਚ ਆਕੇ
ਸ਼ਿਕਾਇਤ ਕਰ ਆਇਆ
ਕੋਤਵਾਲੀ ਚ ਜਾਕੇ
ਅਗਲੀ ਸੁਬਾਹ ਹੀ
ਆ ਗਏ ਨੇ ਸਿਪਾਹੀ
ਲੈ ਗਏ ਨੇ ਫੜ ਕੇ
ਦੇਖਦੇ ਪਏ ਨੇ ਰਾਹੀ
ਸਰਹਿੰਦ ਚ ਲੱਗੀ ਏ
ਸੂਬੇ ਦੀ ਕਚਿਹਰੀ
ਗੁਰੂ ਦੇ ਪੱਤ ਫੜ ਲਏ
ਬਹੁਤ ਖੁਸ਼ ਨੇ ਵੈਰੀ
ਸ਼ੁਰੂ ਹੋ ਗਈ ਕਚਿਹਰੀ
ਿਵਚ ਕਾਰਵਾਈ
ਸਾਹਿਬਜਾਦਿਆ
ਨੂੰ ਲੈ ਆਏ ਿਸਪਾਹੀ
ਖੜੇ ਸੂਬੇ ਮੂਹਰੇ
ਦੋਵੇ ਛੋਟੇ ਭਾਈ
ਵਾਿਹਗੂਰ ਜੀ ਕੀ
ਫਤਿਹ ਹੈ ਬੁਲਾਈ
ਫਤਿਹ ਸੁਣ ਕਚਿਹਰੀ ਚ
ਹਲਚਲ ਹੈ ਹੋਈ
ਸਾਿਹਬਜਾਿਦਆਂ ਵੱਲ
ਦੇਖਦਾ ਹੈ ਹਰ ਕੋਈ
ਪਿਤਾ ਵੀਰ ਥੋਡੇ
ਕਤਲ ਹੋ ਗਏ ਨੇ
ਸਾਿਹਬਜਾਦਿਆਂ ਨੂੰ
ਲਾਲਚ ਦੇ ਰਹੇ ਨੇ
ਿਮਲੇਗੀ ਸਜਾ ਹੈ
ਵਜੀਰ ਖਾਨ ਕਹਿੰਦਾ
ਮਨ ਲਓ ਜੇ ਈਨ
ਤਾਂ ਕੁਝ ਵੀ ਨੀ ਕਹਿੰਦਾ
ਸੁਣਕੇ ਵਜੀਰ ਖਾ ਦੀ
ਸਾਿਹਬਜਾਦੇ ਬੋਲੇ
ਨਾ ਅਸੀ ਡੋਲਾਂਗੇ
ਨਾ ਦਾਦਾ ਜੀ ਡੋਲੇ
ਵਾਿਹਗੁਰੂ ਵੱਸ ਹੈ
ਸਭ ਜਮਣਾ ਤੇ ਮਰਨਾ
ਜੇ ਦੀਨ ਕਬੂਲਾਂਗੇ
ਫਿਰ ਕੀ ਨਹੀ ਮਰਨਾ
ਸੁਣ ਕੇ ਜੁਆਬ
ਵਜੀਰ ਖਾਨ ਕਹਿੰਦਾ
ਹਾਲੇ ਸੋਚ ਸਕਦੇ ਹੋ
ਵਕਤ ਹੈ ਰਹਿੰਦਾ
ਫੈਸਲਾ ਮੁਲਤਵੀ ਕੀਤਾ
ਇਹ ਹੁਕਮ ਕਰਕੇ
ਠੰਡੇ ਬੁਰਜ ਿਵਚ
ਰੱਖੋ ਕੈਦ ਕਰਕੇ
ਿਵਚ ਪੋਹ ਦੇ ਮਹੀਨੇ
ਦੇ ਠੰਡ ਨਾਲ ਠਰਕੇ
ਮਨ ਜਾਵਣ ਗੇ ਕਹਿਣਾ
ਇਹ ਪਾਲੇ ਤੋਂ ਡਰਕੇ
ਮਾ ਗੁਜਰੀ ਸਾਿਹਬਜਾਦੇ
ਤੇ ਸਖਤ ਪਹਿਰਾ
ਫਿਰ ਵੀ ਦੁੱਧ ਲੈਕੇ
ਆਿੲਆ ਮੋਤੀ ਮਹਿਰਾ
ਅੱਜ ਫਿਰ ਆ ਗਈ ਹੈ
ਘੜੀ ਫੈਂਸਲੇ ਦੀ
ਸਾਿਹਬਜਾਦਿਆਂ ਦੀ
ਪਰਖ ਹੌਸਲੇ ਦੀ
ਵਿਚ ਬੈਠੇ ਕਚਿਹਰੀ
ਵਜੀਰ ਖਾਨ ਕਾਜੀ
ਸਜਾ ਬੱਚਿਆ ਨੂੰ ਹੋਵੇ
ਸ਼ੇਰ ਮੁਹੰਮਦ ਨਹੀ ਰਾਜੀ
ਪੁੱਤ ਬਾਗੀ ਦੇ ਬਾਗੀ
ਸੁਚਾ ਨੰਦ ਆਖੇ
ਸਜਾ ਦੇਵੋ ਿੲਹਨਾ ਨੂ
ਕੋਈ ਫਤਵਾ ਲਾਕੇ
ਝੁਕੇ ਨਾ ਉਹ ਸੂਬੇ ਦੇ
ਜੁਲਮਾਂ ਦੇ ਮੂਹਰੇ
ਰਹੇ ਿਸੱਖੀ ਅਸੂਲਾਂ ਚ
ਸਾਹਿਬਜਾਦੇ ਪੂਰੇ
ਲਾ ਤਾਜਾਂ ਨੂੰ ਠੌਕਰ
ਤਖਤ ਪੈਰਾਂ ਥੱਲੇ
ਦਾਦੀ ਨਾਲੋਂ ਪੋਤੇ
ਿਵਛੜ ਅੱਜ ਚੱਲੇ
ਕਿ ਨੀਹਾਂ ਚ ਿਚਣਦੋ
ਹੁਕਮ ਹੋਿੲਆਂ ਜਾਰੀ
ਸਾਿਹਬਜਾਿਦਆਂ ਨੇ
ਕਰੀ ਏ ਿਤਆਰੀ
ਇਟਾ ਚਿਣੀਆਂ ਜਲਾਦਾ ਨੇ
ਲਾ ਲਾ ਕੇ ਗਾਰਾ
ਵਿਚ ਖੜ ਕੇ ਕਚਿਹਰੀ
ਦੇਖੇ ਸ਼ਹਿਰ ਸਾਰਾ
ਇੰਝ ਹੋਈ ਸ਼ਹਾਦਤ
ਫਿਤਹ ਜੋਰਾਵਰ ਦੀ
ਲਾਸਾਨੀ ਸ਼ਹਾਦਤ
ਫਤਿਹ ਜੋਰਾਵਰ ਦੀ
ਸਹੀਦਾਂ ਦੀ ਧਰਤੀ ਨੂੰ
ਸੀਸ ਝੁਕਾਿੲਓ
ਬੱਚਿਆਂ ਨੂੰ ਲੈਕੇ
ਤੇ ਸਰਹਿੰਦ ਜਾਇਓ